ਕੇਸ ਮੈਨਿਜਮਿੰਟ

ਸੇਵਾਵਾਂ ਅਤੇ ਵਰਕਸ਼ਾਪਾਂ

ਕੇਸ ਮੈਨਿਜਮਿੰਟ ਸਰਵਿਸਜ਼

ਅਗਲੀਆਂ ਲ਼ਿਖੀਆਂ ਹੋਈਆਂ ਸੇਵਾਵਾਂ, ਉਹਨਾਂ ਲੋਕਾਂ ਲਈ ਨੇ, ਜੋ ਯੋਗਤਾ ਪੂਰੀਆਂ ਕਰਦੇ ਨੇ ਅਤੇ ਜਿਹੜੇ ਇਨਿਸ਼ਲ ਨੀਡਸ ਅਸੈਸਮਿੰਟ (ਆਈ ੲੈਨ ਏ) ਕਰਵਾ ਚੁੱਕੇ ਨੇ ਕੇਸ ਮੈਨੇਜਰ ਕੋਲੋਂ।

ਸੇਵਾਵਾਂ ਅਤੇ ਮਦਦ:

 • ਜਾਂਚ ਕਿ ਤੁਹਾਡੇ ਵਿਚ ਕੀ ਹੁਨਰ ਹਨ, ਕਿਸ ਤਰਾਂ ਦੇ ਕੰਮ ਕਰਨਾਂ ਚਾਹੁੰਦੇ ਹੋ ਅਤੇ ਉਸ ਦੀ ਚੋਣ ਕਰਨਾ।
 • ਤੁਹਾਡੇ ਇਕੱਲਿਆਂ ਦੇ ਨਾਲ ਰੁਜ਼ਗਾਰ ਦੀ ਕੋਚਿੰਗ ਕਰਨਗੇ। 
 • ਇਕ ਸਹੀ ਕਾਰਵਾਈ ਦੀ ਯੋਜਨਾ ਬਣਾਉਣਗੇ ਤੁਹਾਡੀ ਰੁਜ਼ਗਾਰ ਦੇ ਮਕਸਦ ਨੂੰ ਪੂਰੇ ਕਰਨ ਵਿਚ ਮੱਦਦ ਕਰਨ ਲਈ। 
 • ਤੁਹਾਡੀ ਯੋਜਨਾ ਪੂਰੇ ਹੋਣ ਤੱਕ ਤੁਹਾਡੀ ਮਦਦ।
 • ਵਰਕਸ਼ਾਪ ਜੋ ਤੁਹਾਡੇ ਕੰਮ ਦੀ ਭਾਲ ਵਿਚ ਅਤੇ ਕੈਰੀਅਰ ਦੀ ਯੋਜਨਾ ਵਿਚ ਸਹਾਇਤਾ ਕਰਨ।

ਹੋਰ ਸੇਵਾਵਾਂ ਵੀ ਮਿਲ ਸਕਦੀਆਂ ਹਨ ਜਿਸ ਤਰਾਂ ਕਿ:

 • ਕੰਮ ਦਾ ਤਜ਼ੱਰਬਾ ਲੈਣ ਲਈ ਪਲੇਸਮਿੰਟ
 • ਤਨਖਾਹ ਦੇ ਵਿਚ ਹਿੱਸਾ ਦੇਣਾ, ਤਾਂ ਕਿ ਤੁਸੀਂ ਕੰਮ ਸਬੰਦਤ ਹੁਨਰ ਸਿੱਖ ਸਕੋਂ
 • ਛੋਟੇ ਕੋਰਸਾਂ ਦੀ ਟਰੇਨਿੰਗ, ਜੋ ਤੁਹਾਨੂੰ ਕੰਮ ਟੋਲਣ ਵਿਚ ਸਹਾਇਤਾ ਕਰਨਗੇ ਜਿਸ ਤਰਾਂ ਕਿ ਫੋਰਕਲਿਫਟ, ਸਰਵ ਇਟ ਰਾਈਟ, ਫਰਸਟ ਏਡ ਜਾਂ ਫੂਡ ਸੇਫ ਕੋਰਸ
 • ਵਿਦੇਸ਼ੀ ਪੜਾਈ ਦੀ ਮੁਲਾਂਕਣ ਕਰਨਾ
 • ਸੈਲਫ-ਇੰਪਲਾਇਮਿੰਟ (ਆਪਣੇ ਲਈ ਕੰਮ ਕਰਨ) ਵਿਚ ਮਦਦ ਅਤੇ ਸਿਖਲਾਈ
 • ਮੁਫਤ ਟਰੇਨਿੰਗ ਲੈਣ ਲਈ ਅਰਜ਼ੀਆਂ ਭਰਨ ਵਿਚ ਮੱਦਦ, ਜਿਸ ਤਰਾਂ ਕਿ ਵੈਲਡਿੰਗ ਟਿਕਿਟ ਜਾਂ ਆਫਿਸ ਅਡਮਿਨਿਸਟਰੈਸ਼ਨ

ਸਾਡੀ ਸਟੋਰਫਰੰਟ ਵਾਲੀ ਲੋਕੇਸ਼ਨ ਤੇ ਕਿਸੇ ਦੋਸਤ ਜਾਂ ਪ੍ਰਵਾਰ ਦੇ ਮੈਂਬਰ ਦੀ ਮਦਦ ਦੇ ਨਾਲ ਫੋਨ ਕਰੋ ਅਤੇ ਇਕ ਕੇਸ ਮਨੇਜਰ ਅਤੇ ਪੇਸ਼ਾਵਰ ਦੋਭਾਸ਼ੀਏ ਦੇ ਨਾਲ ਮੀਟਿੰਗ ਲਈ ਅਪਾਇੰਟਮਿੰਟ ਬਣਾਵੋ।

604-859-4500

Back to Top
Abbotsford Community Services
AGORA Employment Essentials Inc.
BOWMAN Employment Services Inc.
Communitas Supportive Care Society
Community Futures South Fraser